ਭ੍ਰਮਿਤ ਕਰਨ ਵਾਲੀ ਜਾਣਕਾਰੀ Disinformation
ਇਹ ਸਰੋਤ ਭ੍ਰਮਿਤ ਕਰਨ ਵਾਲੀ ਜਾਣਕਾਰੀ 'ਤੇ ਕੇਂਦ੍ਰਿਤ ਹੈ, ਜੋ ਕਿ ਉਹ ਜਾਣਕਾਰੀ ਹੈ ਜੋ ਜਾਣਬੁੱਝ ਕੇ ਧੋਖਾ ਦੇਣ ਅਤੇ ਨੁਕਸਾਨ ਪਹੁੰਚਾਉਣ ਲਈ ਬਣਾਈ ਜਾਂ ਸਾਂਝੀ ਕੀਤੀ ਜਾਂਦੀ ਹੈ।
ਗਲਤ ਜਾਣਕਾਰੀ ਉਹ ਗਲਤ ਜਾਂ ਅਧੂਰੀ ਜਾਣਕਾਰੀ ਹੁੰਦੀ ਹੈ ਜੋ ਧੋਖਾ ਦੇਣ ਜਾਂ ਨੁਕਸਾਨ ਪਹੁੰਚਾਉਣ ਦੇ ਇਰਾਦੇ ਤੋਂ ਬਿਨਾਂ ਸਾਂਝੀ ਕੀਤੀ ਜਾਂਦੀ ਹੈ।
ਨਿਊਜ਼ੀਲੈਂਡ ਸੁਰੱਖਿਆ ਖੁਫੀਆ ਸੇਵਾ (NZSIS) ਭ੍ਰਮਿਤ ਕਰਨ ਵਾਲੀ ਜਾਣਕਾਰੀ ਨੂੰ ਅਜਿਹੀ ਜਾਣਕਾਰੀ ਵਜੋਂ ਪਰਿਭਾਸ਼ਿਤ ਕਰਦੀ ਹੈ ਜੋ ਜਾਣਬੁੱਝ ਕੇ ਗਲਤ ਜਾਂ ਗੁੰਮਰਾਹਕੁੰਨ ਹੈ ਜੋ ਨੁਕਸਾਨ ਪਹੁੰਚਾਉਣ ਜਾਂ ਕਿਸੇ ਵਿਸ਼ਾਲ ਉਦੇਸ਼ ਨੂੰ ਪ੍ਰਾਪਤ ਕਰਨ ਦੇ ਇਰਾਦੇ ਨਾਲ ਫੈਲਾਈ ਜਾਂਦੀ ਹੈ। ਇਹ ਅਕਸਰ ਔਨਲਾਈਨ ਜਾਂ ਸੋਸ਼ਲ ਮੀਡੀਆ 'ਤੇ ਫੈਲਾਈ ਜਾਂਦੀ ਹੈ, ਪਰ ਇਹ ਟੈਲੀਵਿਜ਼ਨ, ਰੇਡੀਓ, ਜਾਂ ਅਖ਼ਬਾਰਾਂ ਸਮੇਤ ਖ਼ਬਰਾਂ ਵਿੱਚ ਵੀ ਦਿਖਾਈ ਦੇ ਸਕਦੀ ਹੈ।
ਵਿਦੇਸ਼ੀ ਰਾਜ ਅਤੇ ਉਨ੍ਹਾਂ ਦੇ ਪ੍ਰਤੀਨਿਧੀ ਲੋਕਾਂ ਅਤੇ ਭਾਈਚਾਰਿਆਂ ਨੂੰ ਨੁਕਸਾਨਦੇਹ ਤਰੀਕਿਆਂ ਨਾਲ ਪ੍ਰਭਾਵਤ ਕਰਨ ਅਤੇ ਗੁੰਮਰਾਹ ਕਰਨ ਲਈ ਵਿਦੇਸ਼ੀ ਦਖਲਅੰਦਾਜ਼ੀ ਦੇ ਹਿੱਸੇ ਵਜੋਂ ਭ੍ਰਮਿਤ ਕਰਨ ਵਾਲੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਨ।
ਭ੍ਰਮਿਤ ਕਰਨ ਵਾਲੀ ਜਾਣਕਾਰੀ ਕਿਵੇਂ ਫੈਲ ਸਕਦੀ ਹੈ
ਭ੍ਰਮਿਤ ਕਰਨ ਵਾਲੀ ਜਾਣਕਾਰੀ ਕਈ ਤਰੀਕਿਆਂ ਨਾਲ ਫੈਲ ਸਕਦੀ ਹੈ, ਜਿਸ ਵਿੱਚ ਸ਼ਾਮਲ ਹਨ:
- ਮੈਸੇਜਿੰਗ ਐਪਸ ਅਤੇ ਕਮਿਊਨਿਟੀ ਨੈੱਟਵਰਕ, ਜਿੱਥੇ ਜਾਣਕਾਰੀ ਅਕਸਰ ਉਹਨਾਂ ਸੰਪਰਕਾਂ ਵਿਚਕਾਰ ਅੱਗੇ ਭੇਜੀ ਜਾਂਦੀ ਹੈ ਜਿਨ੍ਹਾਂ 'ਤੇ ਲੋਕ ਭਰੋਸਾ ਕਰਦੇ ਹਨ।
- ਭਾਈਚਾਰੇ ਜਾਂ ਹਿਤ ਸਮੂਹਾਂ ਦੇ ਅੰਦਰ ਸਾਂਝੀ ਕੀਤੀ ਗਈ ਸਮੱਗਰੀ, ਜਿਸ 'ਤੇ ਲੋਕ ਵਧੇਰੇ ਭਰੋਸਾ ਕਰ ਸਕਦੇ ਹਨ ਕਿਉਂਕਿ ਇਹ ਜਾਣੇ-ਪਛਾਣੇ ਸਰੋਤਾਂ ਤੋਂ ਆਉਂਦੀ ਹੈ ਜਾਂ ਅਜਿਹੀ ਭਾਸ਼ਾ ਵਿੱਚ ਹੈ ਜਿਸਨੂੰ ਉਹ ਸਮਝਦੇ ਹਨ।
- ਮੀਡੀਆ ਜਾਂ ਨਿਊਜ਼ੀਲੈਂਡ ਤੋਂ ਬਾਹਰਲੇ ਸਰੋਤਾਂ ਤੋਂ ਜਾਣਕਾਰੀ ਜੋ ਨਿਊਜ਼ੀਲੈਂਡ ਦੇ ਮੀਡੀਆ ਜਾਂ ਸੰਦਰਭਾਂ ਨਾਲ ਮੇਲ ਨਹੀਂ ਖਾਂਦੀ।
- ਸੋਸ਼ਲ ਮੀਡੀਆ ਪਲੇਟਫਾਰਮ ਤੇਜ਼ੀ ਨਾਲ ਭ੍ਰਮਿਤ ਕਰਨ ਵਾਲੀ ਜਾਣਕਾਰੀ ਫੈਲਾ ਸਕਦੇ ਹਨ, ਖਾਸ ਕਰਕੇ ਛੋਟੇ-ਕਿਸਮ ਦੀ ਸਮੱਗਰੀ ਜਿਵੇਂ ਕਿ ਟਿੱਕਟਾੱਕ ਵੀਡੀਓ, ਇੰਸਟਾਗ੍ਰਾਮ ਰੀਲ, ਜਾਂ ਟਵੀਟਰ/ਐਕਸ ਥ੍ਰੈਡਜ਼।
- ਇਨਫਲੂਐਂਸਰ ਅਤੇ ਮਾਈਕ੍ਰੋ-ਇਨਫਲੂਐਂਸਰ ਭ੍ਰਮਿਤ ਕਰਨ ਵਾਲੀ ਜਾਣਕਾਰੀ ਫੈਲਾ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਇੱਕ ਵੱਡੀ ਸੰਖਿਆ ਵਿੱਚ ਜਾਂ ਭਰੋਸੇਮੰਦ ਫਾਲੋਅਰ ਹੁੰਦੇ ਹਨ।
- ਪਲੇਟਫਾਰਮਾਂ 'ਤੇ ਸਰਚ ਇੰਜਣ ਅਤੇ ਸਿਫ਼ਾਰਸ਼ਾਂ ਉਪਯੋਗਕਰਤਾਵਾਂ ਨੂੰ ਭ੍ਰਮਿਤ ਕਰਨ ਵਾਲੀ ਜਾਣਕਾਰੀ ਦਿਖਾ ਸਕਦੀਆਂ ਹਨ, ਭਾਵੇਂ ਉਹ ਇਸਦੀ ਭਾਲ ਨਾ ਵੀ ਕਰਦੇ ਹੋਣ।
- ਔਫਲਾਈਨ ਸਾਂਝਾਕਰਨ (ਸ਼ੇਅਰਿੰਗ), ਜਿਵੇਂ ਕਿ ਛਪੇ ਹੋਏ ਫਲਾਇਰ, ਪੋਸਟਰ, ਕੰਮ ਵਾਲੀਆਂ ਥਾਵਾਂ, ਸਕੂਲਾਂ ਜਾਂ ਭਾਈਚਾਰਿਆਂ ਵਿੱਚ ਮੂੰਹ-ਜ਼ਬਾਨੀ ਗੱਲਬਾਤ।
ਭ੍ਰਮਿਤ ਕਰਨ ਵਾਲੀ ਜਾਣਕਾਰੀ ਦੀਆਂ ਕਿਸਮਾਂ
ਜੋ ਤੁਸੀਂ ਦੇਖਦੇ ਹੋ ਉਸ ਬਾਰੇ ਸੋਚਣਾ
ਜਾਂਚਕਰੋ:
- ਕੀ ਜਾਣਕਾਰੀ ਕਿਸੇ ਭਰੋਸੇਯੋਗ ਸਰੋਤ ਤੋਂ ਆਉਂਦੀ ਹੈ ਅਤੇ ਕੀ ਹੋਰ ਭਰੋਸੇਯੋਗ ਨਿਊਜ਼ ਸਾਈਟਾਂ ਵੀ ਉਹੀ ਜਾਣਕਾਰੀ ਦਿੰਦੀਆਂ ਹਨ। ਹੋਰ ਜਾਣਨ ਲਈ ਨੈੱਟਸੇਫ ਦੇ ਨਕਲੀ ਖ਼ਬਰਾਂ ਨੂੰ ਕਿਵੇਂ ਪਛਾਣਿਆ ਜਾਵੇ ਸਰੋਤ ਦੇਖੋ।
- ਅਸਲ ਕਹਾਣੀ ਜਾਂ ਜਾਣਕਾਰੀ ਕਿੱਥੇ ਪ੍ਰਗਟ ਹੋਈ ਅਤੇ ਕੌਣ ਇਸਨੂੰ ਉਤਸ਼ਾਹਤ ਜਾਂ ਸਾਂਝਾ ਕਰ ਰਿਹਾ ਹੈ।
- ਲੇਖਕ ਕੌਣ ਹੈ ਅਤੇ ਉਨ੍ਹਾਂ ਦਾ ਪਿਛੋਕੜ, ਉਦੇਸ਼ ਜਾਂ ਦਿਲਚਸਪੀਆਂ ਕੀ ਹੋ ਸਕਦੀਆਂ ਹਨ (ਉਦਾਹਰਣ ਵਜੋਂ, ਕੀ ਉਹ ਕਿਸੇ ਖਾਸ ਦ੍ਰਿਸ਼ਟੀਕੋਣ ਨੂੰ ਸੂਚਿਤ ਕਰਨ, ਮਨਾਉਣ, ਉਤਸ਼ਾਹਤ ਕਰਨ, ਜਾਂ ਲੋਕਾਂ ਦੇ ਵਿਚਾਰਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ)।
ਵਿਚਾਰਕਰੋ:
- ਰੁਕਣਾ ਜਦੋਂ ਸਮੱਗਰੀ ਇੱਕ ਤੇਜ਼ ਭਾਵਨਾਤਮਕ ਪ੍ਰਤੀਕ੍ਰਿਆ ਨੂੰ ਚਾਲੂ ਕਰਦੀ ਹੈ (ਜਿਵੇਂ ਕਿ, ਜਲਦਬਾਜ਼ੀ, ਡਰ, ਜਾਂ ਗੁੱਸਾ)।
- ਇਹ ਪੁੱਛਣਾ ਕਿ ਸਮੱਗਰੀ ਕਿਉਂ ਬਣਾਈ ਜਾਂ ਸਾਂਝੀ ਕੀਤੀ ਗਈ ਹੋ ਸਕਦੀ ਹੈ (ਜਿਵੇਂ ਕਿ, ਵਿਚਾਰਾਂ ਨੂੰ ਪ੍ਰਭਾਵਤ ਕਰਨ, ਕਲਿੱਕ ਪੈਦਾ ਕਰਨ, ਜਾਂ ਤੁਰੰਤ ਕਾਰਵਾਈ ਕਰਨ ਲਈ)।
- ਇਹ ਸੋਚਣਾ ਕਿ ਕਿਸਨੂੰ ਫਾਇਦਾ ਹੁੰਦਾ ਹੈ ਜੇਕਰ ਜਾਣਕਾਰੀ 'ਤੇ ਵਿਸ਼ਵਾਸ ਕੀਤਾ ਜਾਂਦਾ ਹੈ ਜਾਂ ਸਾਂਝੀ ਕੀਤੀ ਜਾਂਦੀ ਹੈ।
ਉਦਾਹਰਨ ਲਈ, ਜੇਕਰ ਤੁਸੀਂ ਕੋਈ ਪੋਸਟ ਦੇਖਦੇ ਹੋ ਜਿਸ ਵਿੱਚ ਲਿਖਿਆ ਹੁੰਦਾ ਹੈ 'ਇਸਨੂੰ ਮਿਟਾਏ ਜਾਣ ਤੋਂ ਪਹਿਲਾਂ ਹੁਣੇ ਸਾਂਝਾ ਕਰੋ', ਤਾਂ ਇਹ ਤੁਹਾਨੂੰ ਰੁਕ ਕੇ ਸੋਚਣ ਲਈ ਮਜਬੂਰ ਕਰ ਦੇਵੇਗਾ ਕਿ ਇਸਨੂੰ ਕਿਉਂ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਕਰਨਾ ਹੈ ਜਦੋਂ ਤੁਸੀਂ ਅਨਿਸ਼ਚਿਤ ਹੋ
ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ ਠੀਕ ਹੈ ਕਿ ਤੁਹਾਨੂੰ ਤੁਰੰਤ ਪਤਾ ਨਾ ਚੱਲੇ ਕਿ ਕੋਈ ਚੀਜ਼ ਭ੍ਰਮਿਤ ਕਰਨ ਵਾਲੀ ਜਾਣਕਾਰੀ ਹੈ ਜਾਂ ਨਹੀਂ।
ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਸਮਾਂ ਕੱਢਣ ਨਾਲ ਤੁਹਾਨੂੰ ਇਹ ਸੋਚਣ ਦਾ ਮੌਕਾ ਮਿਲਦਾ ਹੈ ਕਿ ਕੀ ਇਹ ਸੱਚ ਹੈ, ਤੱਥਾਂ ਦੀ ਜਾਂਚ ਕਰੋ, ਅਤੇ ਕੁਝ ਗਲਤ ਫੈਲਾਉਣ ਤੋਂ ਬਚੋ।
ਤੁਸੀਂ ਭਰੋਸੇਮੰਦ ਲੋਕਾਂ, ਜਿਵੇਂ ਕਿ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨਾਲ ਵੀ ਗੱਲ ਕਰ ਸਕਦੇ ਹੋ, ਇਹ ਸੁਣਨ ਲਈ ਕਿ ਉਹ ਜਾਣਕਾਰੀ ਬਾਰੇ ਕੀ ਸੋਚਦੇ ਹਨ।
ਵਿਦੇਸ਼ੀ ਰਾਜਾਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਦੁਆਰਾ ਵਰਤੀ ਗਈ ਗਲਤ ਜਾਣਕਾਰੀ
ਹੇਠਾਂ ਕੁਝ ਵਿਸ਼ੇਸ਼ਤਾਵਾਂ ਹਨ ਵਿਦੇਸ਼ੀ ਰਾਜਾਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਦੁਆਰਾ ਜਾਣਬੁੱਝ ਕੇ ਗਲਤ ਜਾਣਕਾਰੀ ਵਿੱਚ ਵਰਤੀਆਂ ਜਾਂਦੀਆਂ ਹਨ:
- ਗੁੱਸਾ, ਡਰ, ਜਾਂ ਆਕ੍ਰੋਸ਼ ਭੜਕਾਉਣ ਲਈ ਜਾਣਬੁੱਝ ਕੇ ਮਹੱਤਵਪੂਰਨ ਤੱਥਾਂ ਜਾਂ ਸਬੂਤਾਂ ਨੂੰ ਛੱਡ ਕੇ ਤੇਜ਼ ਭਾਵਨਾਵਾਂ ਨੂੰ ਭੜਕਾਉਣਾ।
- ਜਾਣਕਾਰੀ ਨੂੰ ਗੁੰਮਰਾਹਕੁੰਨ ਜਾਂ ਵਧਾ-ਚੜ੍ਹਾ ਕੇ ਪੇਸ਼ ਕਰਨਾ ਤਾਂ ਜੋ ਪ੍ਰਤੀਕ੍ਰਿਆ ਸ਼ੁਰੂ ਹੋ ਸਕੇ ਜਾਂ ਤੇਜ਼ੀ ਨਾਲ ਫੈਲ ਸਕੇ।
- ਪਾਠਕਾਂ ਨੂੰ ਸੂਚਿਤ ਕਰਨ ਦੀ ਬਜਾਏ ਉਹਨਾਂ ਵਿੱਚ ਪ੍ਰਤੀਕ੍ਰਿਆਵਾਂ ਪੈਦਾ ਕਰਨ ਲਈ ਭਾਵਨਾਤਮਕ ਤੌਰ 'ਤੇ ਭਰੀ ਹੋਈ ਭਾਸ਼ਾ ਦੀ ਵਰਤੋਂ ਕਰਨਾ।
- ਕਿਸੇ ਮੁੱਦੇ ਜਾਂ ਸਮੂਹ ਬਾਰੇ ਲੋਕਾਂ ਦੀ ਸੋਚ ਨੂੰ ਪ੍ਰਭਾਵਤ ਕਰਨ ਲਈ ਸਪੱਸ਼ਟ ਪੱਖਪਾਤ ਦਿਖਾਉਣਾ ਜਾਂ ਰੂੜ੍ਹੀਵਾਦੀ ਧਾਰਨਾਵਾਂ 'ਤੇ ਭਰੋਸਾ ਕਰਨਾ।
- ਕਹਾਣੀ ਦੇ ਸਿਰਫ਼ ਇੱਕ ਪੱਖ ਨੂੰ ਪੇਸ਼ ਕਰਨ ਲਈ ਵੱਖ-ਵੱਖ ਦ੍ਰਿਸ਼ਟੀਕੋਣਾਂ ਜਾਂ ਨਜ਼ਰੀਏ ਨੂੰ ਛੱਡ ਦੇਣਾ।
- ਗਲਤ, ਹੇਰਾਫੇਰੀ ਕੀਤੀ, ਜਾਂ ਪੁਰਾਣੀ ਜਾਣਕਾਰੀ ਨੂੰ ਇਸ ਤਰ੍ਹਾਂ ਸ਼ਾਮਲ ਕਰਨਾ ਜਿਵੇਂ ਇਹ ਸਹੀ ਹੋਵੇ।
- ਅਕਸਰ ਸਪੈਲਿੰਗ ਜਾਂ ਵਿਆਕਰਣ ਦੀਆਂ ਗਲਤੀਆਂ ਹੁੰਦੀਆਂ ਹਨ, ਜੋ ਕਈ ਵਾਰ ਘੱਟ ਭਰੋਸੇਯੋਗਤਾ ਜਾਂ ਬਹੁਤ ਜਲਦੀ ਬਣਾਈ ਗਈ ਸਮੱਗਰੀ ਦਾ ਸੰਕੇਤ ਦੇ ਸਕਦੀਆਂ ਹਨ।
- ਗੁੰਮਰਾਹਕੁੰਨ ਜਾਣਕਾਰੀ ਦਾ ਸਮਰਥਨ ਕਰਨ ਲਈ ਘੱਟ-ਗੁਣਵੱਤਾ ਵਾਲੀਆਂ, ਸੰਪਾਦਿਤ, ਜਾਂ ਸੰਦਰਭ ਤੋਂ ਬਾਹਰ ਦੀਆਂ ਤਸਵੀਰਾਂ ਜਾਂ ਵੀਡੀਓਜ਼ ਦੀ ਵਰਤੋਂ ਕਰਨਾ।
ਤੁਹਾਡੀ ਸੋਸ਼ਲ ਮੀਡੀਆ ਫੀਡ 'ਤੇ ਕੰਟਰੋਲ ਕਰਨਾ
ਜੇਕਰ ਕੋਈ ਸੋਸ਼ਲ ਮੀਡੀਆ ਖਾਤਾ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਸਾਂਝੀ ਕਰ ਰਿਹਾ ਹੈ:
- ਹੋਰ ਸਮਾਨ ਸਮੱਗਰੀ ਨੂੰ ਦਿਖਾਈ ਦੇਣ ਤੋਂ ਰੋਕਣ ਲਈ ਖਾਤੇ ਨੂੰ ਬਲੌਕ ਜਾਂ ਅਨਫਾਲੋ ਕਰੋ।
- ਔਨਲਾਈਨ ਨੁਕਸਾਨਦੇਹ ਸਮੱਗਰੀ ਨੂੰ ਘਟਾਉਣ ਵਿੱਚ ਮਦਦ ਲਈ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਖਾਤੇ ਦੀ ਰਿਪੋਰਟ ਕਰੋ।
ਭ੍ਰਮਿਤ ਕਰਨ ਵਾਲੀ ਜਾਣਕਾਰੀ ਦੀ ਰਿਪੋਰਟ ਕਿਵੇਂ ਕਰੀਏ
ਤੁਸੀਂ ਨੁਕਸਾਨਦੇਹ ਜਾਂ ਝੂਠੀ ਔਨਲਾਈਨ ਸਮੱਗਰੀ ਦੀ ਰਿਪੋਰਟ ਕਰ ਸਕਦੇ ਹੋ:
- ਨੈੱਟਸੇਫ ਵੈੱਬਸਾਈਟ 'ਤੇ ਭ੍ਰਮਿਤ ਕਰਨ ਵਾਲੀ ਜਾਣਕਾਰੀ ਅਤੇ ਹੋਰ ਨੁਕਸਾਨਦੇਹ ਸਮੱਗਰੀ ਦੀ ਰਿਪੋਰਟ ਕਰੋ।
- ਜੇਕਰ ਮੀਡੀਆ ਸਮੱਗਰੀ ਗੁੰਮਰਾਹਕੁੰਨ ਹੈ ਜਾਂ ਪ੍ਰਸਾਰਣ ਨਿਯਮਾਂ ਦੀ ਉਲੰਘਣਾ ਕਰਦੀ ਹੈ, ਤਾਂ ਨਿਊਜ਼ੀਲੈਂਡ ਮੀਡੀਆ ਕੌਂਸਲ, ਜਾਂ ਐਡਵਰਟਾਈਜ਼ਿੰਗ ਸਟੈਂਡਰਡਜ਼ ਅਥਾਰਟੀ ਕੋਲ ਸ਼ਿਕਾਇਤ ਕਰੋ।
- ਪਲੇਟਫਾਰਮ ਰਿਪੋਰਟਿੰਗ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ 'ਤੇ ਭ੍ਰਮਿਤ ਕਰਨ ਵਾਲੀ ਜਾਣਕਾਰੀ ਦੀ ਰਿਪੋਰਟ ਕਰੋ।
ਨੈੱਟਸੇਫ਼ ਬਾਰੇ ਹੋਰ ਜਾਣੋ
ਨੈੱਟਸੇਫ ਨਿਊਜ਼ੀਲੈਂਡ ਦੀ ਸੁਤੰਤਰ, ਗ਼ੈਰ-ਮੁਨਾਫ਼ਾ ਔਨਲਾਈਨ ਸੁਰੱਖਿਆ ਸੰਸਥਾ ਹੈ, ਜੋ ਨਿਊਜ਼ੀਲੈਂਡ ਦੇ ਲੋਕਾਂ ਲਈ ਔਨਲਾਈਨ ਸੁਰੱਖਿਆ ਸਹਾਇਤਾ, ਮੁਹਾਰਤ ਅਤੇ ਸਿੱਖਿਆ ਪ੍ਰਦਾਨ ਕਰਦੀ ਹੈ ਜਿਸ ਵਿੱਚ ਸ਼ਾਮਲ ਹਨ: ਬੱਚੇ ਅਤੇ ਨੌਜਵਾਨ, ਮਾਪੇ ਅਤੇ ਦੇਖਭਾਲ ਕਰਨ ਵਾਲੇ, ਬਾਲਗ ਅਤੇ ਬਜ਼ੁਰਗ।
ਹੈੱਡਸਪੇਸ ਇਨਵੇਡਰਜ਼
ਹੈੱਡਸਪੇਸ ਇਨਵੇਡਰਜ਼ ਇੱਕ ਇੰਟਰਐਕਟਿਵ ਪਲੇਟਫਾਰਮ ਹੈ ਜੋ 12 ਤੋਂ 16 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਔਨਲਾਈਨ ਸਮੱਗਰੀ ਨੂੰ ਨੈਵੀਗੇਟ ਕਰਦੇ ਸਮੇਂ ਆਤਮਵਿਸ਼ਵਾਸ ਅਤੇ ਆਲੋਚਨਾਤਮਕ ਸੋਚ ਦੇ ਹੁਨਰ ਪੈਦਾ ਕਰਨ ਵਿੱਚ ਮਦਦ ਕਰਦਾ ਹੈ ਤਾਂ ਜੋ ਨੌਜਵਾਨਾਂ ਨੂੰ ਔਨਲਾਈਨ ਹੇਰਾਫੇਰੀ, ਦਬਾਅ ਅਤੇ ਨੁਕਸਾਨ ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕੇ।