ਨਿਊਜ਼ੀਲੈਂਡ ਸਕਿਓਰਿਟੀ ਇੰਟੈਲੀਜੈਂਸ ਸਰਵਿਸ (NZSIS) ਨਿਊਜ਼ੀਲੈਂਡ ਦੀ ਘਰੇਲੂ ਸੁਰੱਖਿਆ ਖੁਫੀਆ ਏਜੰਸੀ ਹੈ। ਇਸਦਾ ਮਿਸ਼ਨ ਨਿਊਜ਼ੀਲੈਂਡ ਅਤੇ ਇੱਥੇ ਰਹਿਣ ਵਾਲੇ ਹਰ ਵਿਅਕਤੀ ਨੂੰ ਸੁਰੱਖਿਅਤ ਰੱਖਣਾ ਹੈ।
NZSIS ਇੱਕ ਜਨਤਕ ਸੇਵਾ ਵਿਭਾਗ ਹੈ ਜੋ ਨਿਊਜ਼ੀਲੈਂਡ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਿਆਂ ਦੀ ਜਾਂਚ ਕਰਦਾ ਹੈ। ਇਸਦਾ ਮਤਲਬ ਨਿਊਜ਼ੀਲੈਂਡ ਨੂੰ ਇੱਕ ਆਜ਼ਾਦ, ਖੁੱਲ੍ਹੇ ਅਤੇ ਲੋਕਤੰਤਰੀ ਸਮਾਜ ਵਜੋਂ ਸੁਰੱਖਿਅਤ ਕਰਨਾ ਹੈ। ਇਹ ਨਿਊਜ਼ੀਲੈਂਡ ਦੇ ਅੰਤਰਰਾਸ਼ਟਰੀ ਸਬੰਧਾਂ ਅਤੇ ਆਰਥਿਕ ਤੰਦਰੁਸਤੀ ਦੀ ਰੱਖਿਆ ਵਿੱਚ ਵੀ ਮਦਦ ਕਰਦਾ ਹੈ।
ਇਹ ਨਿਊਜ਼ੀਲੈਂਡ ਦੀ ਘਰੇਲੂ ਸੁਰੱਖਿਆ ਏਜੰਸੀ ਹੈ ਅਤੇ ਹਯੁਮਨ ਇੰਟੈਲੀਜੈਂਸ ਲਈ ਮੋਹਰੀ ਹੈ।ਇਸਦਾ ਮਤਲਬ ਹੈ ਕਿ ਇਹ ਕਈ ਤਰ੍ਹਾਂ ਦੇ ਲੋਕਾਂ ਨਾਲ ਗੱਲ ਕਰਕੇ ਜਾਣਕਾਰੀ ਇਕੱਠੀ ਕਰਦੀ ਹੈ। NZSIS ਦੁਆਰਾ ਪੇਸ਼ ਕੀਤੀ ਗਈ ਇੰਟੈਲੀਜੈਂਸ ਸਰਕਾਰ ਅਤੇ ਹੋਰ ਨੀਤੀ ਨਿਰਮਾਤਾਵਾਂ ਨੂੰ ਚੰਗੇ ਫੈਸਲੇ ਲੈਣ ਵਿੱਚ ਸਹਾਇਤਾ ਲਈ ਪ੍ਰਦਾਨ ਕੀਤੀ ਜਾਂਦੀ ਹੈ।
NZSIS ਦਾ ਇੱਕ ਹੋਰ ਕੰਮ ਸਰਕਾਰੀ ਏਜੰਸੀਆਂ ਅਤੇ ਹੋਰਾਂ ਦੀ ਆਪਣੇ ਲੋਕਾਂ, ਜਾਣਕਾਰੀ ਅਤੇ ਸੰਪਤੀਆਂ ਨੂੰ ਰਾਸ਼ਟਰੀ ਸੁਰੱਖਿਆ ਖਤਰਿਆਂ ਤੋਂ ਬਚਾਉਣ ਵਿੱਚ ਮਦਦ ਕਰਨਾ ਹੈ।
NZSIS ਲਈ ਧਿਆਨ ਕੇਂਦ੍ਰਿਤ ਕਰਨ ਦੇ ਮੁੱਖ ਖੇਤਰ ਹਨ:
- ਵਿਦੇਸ਼ੀ ਦਖਲਅੰਦਾਜ਼ੀ, ਜਿਸ ਵਿੱਚ ਜ਼ਬਰਦਸਤੀ ਵਿਦੇਸ਼ੀ ਰਾਜ ਗਤੀਵਿਧੀ ਦੁਆਰਾ ਨਸਲੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ।
- ਜਾਸੂਸੀ
- ਹਿੰਸਕ ਕੱਟੜਵਾਦ ਅਤੇ ਅੱਤਵਾਦ
NZSIS ਘਰੇਲੂ ਭਾਈਵਾਲਾਂ ਜਿਵੇਂਕਿ ਨਿਊਜ਼ੀਲੈਂਡ ਪੁਲਿਸ ਅਤੇ ਸਰਕਾਰੀ ਸੰਚਾਰ ਸੁਰੱਖਿਆ ਬਿਊਰੋ (GCSB) ਨਾਲ ਮਿਲ ਕੇ ਕੰਮ ਕਰਦਾ ਹੈ। ਇਹ ਆਪਣੇ ਮਿਸ਼ਨ ਦੇ ਹਿੱਸੇ ਵਜੋਂ ਭਾਈਚਾਰਿਆਂ, ਇਵੀ ਮਾਓਰੀ (iwi Māori), ਸਥਾਨਕ ਸਰਕਾਰ, ਸਿੱਖਿਆ ਖੇਤਰ, ਕਾਰੋਬਾਰਾਂ ਅਤੇ ਸੰਗਠਨਾਂ ਨਾਲ ਵੀ ਕੰਮ ਕਰਦਾ ਹੈ।
ਇਹ ਇੰਟੈਲੀਜੈਂਸ ਐਂਡ ਸਕਿਓਰਿਟੀ ਐਕਟ 2017 ਨਾਮਕ ਇੱਕ ਕਾਨੂੰਨ ਦੇ ਅਧੀਨ ਕੰਮ ਕਰਦਾ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ NZSIS ਕਾਨੂੰਨੀ ਤੌਰ 'ਤੇ ਕੰਮ ਕਰਦਾ ਹੈ, ਰਾਜਨੀਤਿਕ ਤੌਰ 'ਤੇ ਨਿਰਪੱਖ ਹੈ ਅਤੇ ਮਨੁੱਖੀ ਅਧਿਕਾਰਾਂ ਦੀਆਂ ਜ਼ਿੰਮੇਵਾਰੀਆਂ ਨੂੰ ਬਰਕਰਾਰ ਰੱਖਦਾ ਹੈ। NZSIS ਨੂੰ ਨਿਊਜ਼ੀਲੈਂਡ ਸਰਕਾਰ ਦੁਆਰਾ ਨਿਰਧਾਰਤ ਇੰਟੈਲੀਜੈਂਸ ਤਰਜੀਹਾਂ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ।
NZSIS ਕਿਸੇ ਨੂੰ ਵੀ ਗ੍ਰਿਫਤਾਰ ਜਾਂ ਹਿਰਾਸਤ ਵਿੱਚ ਨਹੀਂ ਲੈ ਸਕਦਾ, ਅਤੇ ਇਹ ਲੋਕਾਂ ਦੀ ਉਨ੍ਹਾਂ ਦੇ ਵਿਸ਼ਵਾਸ, ਕੌਮੀਅਤ ਜਾਂ ਕਾਨੂੰਨੀ ਵਿਰੋਧ ਗਤੀਵਿਧੀ ਵਿੱਚ ਸ਼ਾਮਲ ਹੋਣ ਦੇ ਕਾਰਨ ਜਾਂਚ ਨਹੀਂ ਕਰਦਾ।
ਸਾਰੇ ਜਨਤਕ ਸੇਵਾ ਵਿਭਾਗਾਂ ਵਾਂਗ, NZSIS ਲੋਕਪਾਲ, ਗੋਪਨੀਯਤਾ ਕਮਿਸ਼ਨਰ, ਆਡੀਟਰ-ਜਨਰਲ ਦੇ ਦਫ਼ਤਰ ਅਤੇ ਜਨਤਕ ਸੇਵਾ ਕਮਿਸ਼ਨ ਪ੍ਰਤੀ ਜਵਾਬਦੇਹ ਹੈ।
NZSIS, ਇੰਟੈਲੀਜੈਂਸ ਅਤੇ ਸੁਰੱਖਿਆ ਦੇ ਇੰਸਪੈਕਟਰ-ਜਨਰਲ ਦੁਆਰਾ ਮਜ਼ਬੂਤ, ਸੁਤੰਤਰ ਨਿਗਰਾਨੀ ਦੇ ਅਧੀਨ ਵੀ ਹੈ। ਉਸਦੀ ਭੂਮਿਕਾ ਸ਼ਿਕਾਇਤਾਂ ਦੀ ਜਾਂਚ ਕਰਨਾ ਅਤੇ ਖੁਫੀਆ ਏਜੰਸੀਆਂ ਬਾਰੇ ਪੁੱਛਗਿੱਛ ਕਰਨਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਕਾਨੂੰਨੀ ਅਤੇ ਸਹੀ ਢੰਗ ਨਾਲ ਕੰਮ ਕਰਦੀਆਂ ਹਨ। NZSIS ਨਿਊਜ਼ੀਲੈਂਡ ਦੀ ਸੰਸਦ ਅਤੇ ਮੰਤਰੀਆਂ ਪ੍ਰਤੀ ਵੀ ਜਵਾਬਦੇਹ ਹੈ।
ਹੋਰ ਜਾਣੋ ਹੋਮ | ਨਿਊਜ਼ੀਲੈਂਡ ਸਕਿਓਰਿਟੀ ਇੰਟੈਲੀਜੈਂਸ ਸਰਵਿਸ
ਜਾਣਕਾਰੀ ਰੱਖੋ ਸ਼ਮੂਲੀਅਤ | ਨਿਊਜ਼ੀਲੈਂਡ ਸਕਿਓਰਿਟੀ ਇੰਟੈਲੀਜੈਂਸ ਸਰਵਿਸ
ਚਿੰਤਾ ਦੀ ਰਿਪੋਰਟ ਕਰੋ ਰਾਸ਼ਟਰੀ ਸੁਰੱਖਿਆ ਚਿੰਤਾ ਦੀ ਰਿਪੋਰਟ ਕਰਨਾ